ਇੱਕ ਧੀ ਵਲੋਂ ਗੁਜ਼ਰ ਚੁੱਕੇ ਬਾਬਲ ਲਈ ਕੁੱਛ ਬਾਤਾਂ

ਦਿਨ ਓਹੀ, ਤਿਓਹਾਰ ਓਹੀ, ਪਰ ਤੇਰੀ ਧੀ ਦੀ ਜਗ੍ਹਾਹ ਬਦਲ ਗਈ।
ਚੀਜ਼ ਓਹੀ, ਮਿਠਾਸ ਓਹੀ, ਪਰ ਲੈ ਕੇ ਆਉਣ ਵਾਲੇ ਦੀ ਸੂਰਤ ਬਾਦਲ ਗਈ।
ਸ਼ਬਦ ਓਹੀ,ਪਿਆਰ ਓਹੀ ਪਰ  ਤੇਰੀ ਹੋਂਦ ਬਦਲ ਗਈ।
ਬਦਲ ਗਿਆ ਸਮਾਂ ਜਾਂ ਫੇਰ ਮੈ ਬਦਲ ਗਈ ।
ਤੇਰੀ ਯਾਦ ਵਿਚ ਭਿਜੀ ਅੱਜ ਅੱਖ ਵੀ ਬਦਲ ਗਈ ।
ਹਰ ਚੀਜ਼ ਨਾਲ ਯਾਦ ਤੇਰੀ, ਯਾਦਾਂ ਦੇ ਨਾਲ ਸੋਚ ਬਦਲ ਗਈ ।
ਜਜਬਾਤ ਬਦਲ ਗਏ ,ਅਹਿਸਾਸ ਬਦਲ ਗਏ, ਪਰ  ਤੇਰੇ ਦਰ  ਦੀ ਮਹਿਕ ਨਹੀਂ ਇਕ ਬਦਲੀ ।
ਚਲਦਾ ਹੈਂ ਸਮਾਂ ,ਚੱਲਣਾ ਵੀ ਹੈਂ ਸਮਾਂ,ਆਉਂਦੇ  ਨੇ ਤਿਓਹਾਰ ,ਆਉਣੇ ਵੀ ਨੇ ਤਿਓਹਾਰ ,
ਬੱਸ ਤੇਰੀ ਬਾਬਲ ਜਗਾਹ ਬਦਲ ਗਈ ।
ਸ਼ੁਹਣ ਦਾ ਤੈਨੂੰ, ਕੋਲ ਹੋਣ ਦਾ , ਤੇਰੇ ਕੋਲ ਰਹਿਣ ਦਾ ਅਹਿਸਾਸ ਸੀ ,
ਪਰ ਸਮੇਂ ਦੀ ਜਰੂਰਤ ਦੇ ਨਾਲ ਨਾਲ ,ਤੇਰੀ ਕੰਧ ਤੇ ਟੰਗੀ ਫੋਟੋ ਦੀ ਜਗਾਹ ਵੀ ਬਦਲ ਗਈ ।
ਚੱਲਦਾ ਰਹਿੰਦਾ ਹੈਂ ਸਮਾਂ ਆਪਣੀ ਹੀ ਚਾਲ, ਬੱਸ ਲੱਗਦਾ ਮੇਰੀ ਹੀ ਹੁਣ ਨਿਗਾਹ ਬਦਲ ਗਈ ,
ਜਾਂ ਫਿਰ ਵਿਕਾਰਾਂ ਵਿੱਚ ਘਿਰੀ ਦੀ ਸੋਚ ਬਦਲ ਗਈ ।

ਭੁਲੀ ਨਹੀਂ ਤੈਨੂੰ ਤੇ ਭੁਲਣਾ ਵੀ ਔਖਾ ਹੈਂ, ਮੇਰੀ ਯਾਦਾਂ ਵਿੱਚ ਅੱਜ ਵੀ ਬਾਬਲ ਤੂੰ ਜਿਉਂਦਾ ਏ ।
ਆਉਣ ਵਾਲੀ ਪ੍ਹੀੜੀ ਨੂੰ ਵੀ ਅਹਿਸਾਸ ਕਰਵਾਓ ਤੇਰੇ ਹੋਣ ਦਾ।
ਮੇਰਾ ਪੁੱਤ ਚਕੇ ਤੈਨੂੰ ਆਪਣੀਆ ਮੋਡੀਆ ਤੇ ਉਮੀਦ ਤੇ ਹੌਸਲਾ ਸੀ ਇਸ ਗੱਲ ਦਾ,
ਪਰ ਸ਼ਾਈਦ ਤੈਨੂੰ ਵਿਕਾਰਾਂ ਵਾਲੀ ਇਸ ਦੁਨੀਆਂ ਤੋਂ ਸ਼ੇਤੀ  ਚਲੇ ਜਾਣਾ ਸੀ , ਤੇ ਓਹਦੇ ਆਉਣ ਵਿੱਚ ਅਜੇ ਵੀ ਵਕ਼ਤ ਸੀ ।
ਉਡੀਕ ਨਹੀਂ ਸਕਿਆ ਤੂੰ ,ਵੇਖ਼ ਨਹੀਂ ਪਾਏਗਾ ਤੈਨੂੰ ਉਹ, ਇਸ ਗੱਲ ਦੀ ਨਿਰਾਸ਼ਾ ਹੈਂ ।
ਪਰ  ਚਲਾ ਗਿਆ ਤੂੰ ਫਰਜ਼ ਨਿਭਾਅ ਕੇ , ਇਸ ਗੱਲ ਦਾ ਹੌਸਲਾ ਵੀ ਹੈਂ ।
ਯਾਦਾਂ ਤੇਰੀਆਂ ਆ  ਹੀ ਜਾਂਦੀਆ ਨੇ, ਬਾਤਾਂ ਤੇਰੀਆ ਯਾਦ ਕਰਦਿਆਂ ।

ਸ਼ਾਈਦ ਇੰਨਾ ਹੀ ਸੀ ਸਾਥ ਆਪਣਾ , ਸ਼ਾਈਦ ਇੰਨਾਂ ਹੀ ਸੀ ਇਕੱਠੇ ਸਫਰ ਆਪਣਾ ।

ਪਤਾ ਨਹੀਂ ਕਿਸ ਰੂਪ ਵਿੱਚ ਹੋਵੇਗਾ ਤੂੰ ,
ਪਤਾ ਨਹੀਂ ਪਛਾਣ ਪਾਵੇਗੀ ਵੀ ਮੈਂ ਤੈਨੂੰ ,
ਪਤਾ ਨਹੀਂ ਉਡੀਕ ਪਾਵਾਂਗੀ ਮੈਂ ਤੈਨੂੰ ,
ਜਾਂ ਫਿਰ ਪਤਾ ਨਹੀਂ। .................................... ਅਮਨਦੀਪ ਕੌਰ

10 comments: